ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਸ਼੍ਰੋਮਣੀ
ਅਕਾਲੀ ਦਲ (ਅ) ਯੂ.ਕੇ. ਵੱਲੋਂ ਇਤਰਾਜ
Date: Jan 13, 2010
ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ) ਇੰਗਲੈਂਡ ਦੇ ਸਭ ਤੋਂ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਗ ਯੂ.ਕੇ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਮਜੂਦਾ ਸ਼੍ਰੋਮਣੀ ਗੁਰਦੁਵਾਰਾ ਪ੍ਰੰਬਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਪੂਰੀ ਹੋ ਚੁੱਕੀ ਹੈ। ਇਸ ਲਈ ਇਸਨੂੰ ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਵੀ ਅਹਿਮ ਫੈਸਲਾ ਲੈਣ ਦਾ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਇਸ ਸਬੰਦੀ ਰਿੱਟ ਕੀਤੀ ਗਈ ਹੈ, ਜਿਸ ਦੀ 20 ਜਨਵਰੀ 2010 ਨੂੰ ਸੁਨਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਗੈਰ ਵਿਧਾਨਿਕ ਤੌਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2003 ਵਿੱਚ ਪ੍ਰਵਾਨਿਤ ਅਤੇ ਕੌਮ ਦੇ ਨਾਂ ਜਾਰੀ ਕੀਤੇ ਕੈਲੰਡਰ ਨੂੰ ਆਰ.ਐਸ.ਐਸ ਅਤੇ ਡੇਰੇਵਾਦਾਂ ਦੇ ਪ੍ਰਭਾਵ ਅਧੀਨ ਬਾਦਲ ਪਰਿਵਾਰ ਦੇ ਹੁਕਮਾਂ ਅਧੀਨ ਬਦਲਣ ਦਾ ਪਾਰਟੀ ਡੱਟ ਕੇ ਵਿਰੋਧ ਕਰਦੀ ਹੈ। ਪਾਰਟੀ ਵੱਲੋਂ ਸ੍ਰ. ਪਾਲ ਸਿੰਘ ਪੁਰੇਵਾਲ ਸਾਹਿਬ ਦਾ ਇੰਗਲੈਂਡ ਫੇਰੀ ਦੌਰਾਨ ਸਿੱਖ ਕੌਮ ਨੂੰ ਉਹਨਾਂ ਦੀ ਮਹਾਨ ਦੇਣ ਬਦਲੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਸੀ।
No comments:
Post a Comment