ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ 15-16 ਫਰਵਰੀ
ਮੋਗਾ, 4 ਜਨਵਰੀ (ਦੋਆਬਾ) ਇਥੋ ਥੋੜੀ ਦੂਰ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਾਬਾ ਨਛੱਤਰ ਸਿੰਘ ਜੀ ਦੀ ਛਤਰ ਛਾਈਆ ਹੇਠ ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 15-16 ਫਰਵਰੀ 20010 ਨੂੰ ਨਸ਼ਿਆ ਵਿੱਚ ਡੁੱਬ ਰਹੀ ਪੀੜੀ ਨੂੰ ਬਚਾਉਣ ਖਾਤਰ ਕਰਵਾਉਣ ਜਾ ਰਹੇ ਹਨ। ਜਿਸ ਵਿੱਚ 15 ਫਰਵਰੀ ਨੂੰ 40 ਸਾਲ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਅਤੇ 16 ਫਰਵਰੀ ਨੂੰ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਕਬੱਡੀ ਦਾ ਮੈਚ ਇਲਾਕੇ ਦੇ ਸਰਪੰਚਾ ਦਾ ਵੀ ਮੈਚ ਕਰਵਾਇਆ ਜਾਵੇਗਾ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61.000 ਹਜ਼ਾਰ ਦੂਜਾ ਇਨਾਮ 51.000 ਅਤੇ ਤੀਜਾ ਇਨਾਮ 31.000 ਦੇ ਦਿੱਤੇ ਜਾਣਗੇ ਇਹ ਇਨਾਮ ਬੁੱਕ ਕੀਤੀਆ ਟੀਮਾਂ ਨੂੰ ਦਿੱਤੇ ਜਾਣਗੇ ਅਤੇ ਵਧਿਆ ਕਬੱਡੀ ਖੇਡਣ ਵਾਲਿਆ ਨੂੰ ਵਿਸ਼ੇਸ਼ ਸਨਮਾਨ ਬਾਬਾ ਨਛੱਤਰ ਸਿੰਘ ਜੀ ਵੱਲੋ ਘੋੜੇ, ...
Read Full Story
|
ਜਲ ਸਪਲਾਈ ਲਈ ਪਿੰਡਾਂ ਨੂੰ 43.76 ਲੱਖ ਦੇ ਚੈ¤ਕ ਵੰਡੇ
ਕੋਟ ਈਸੇ ਖਾਂ, 14 ਦਸੰਬਰ (ਪੱਤਰ ਪ੍ਰੇਰਕ)-ਗੁਰਬਖਸ਼ ਸਿੰਘ ਕਪੂਰੇ ਚੇਅਰਮੈਨ ਜ਼ਿਲ੍ਹਾ ਜਲ ਸਪਲਾਈ ਸੈਨੀਟੇਸ਼ਨ ਕਮੇਟੀ ਕਮ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਨੇ ਪਿੰਡ ਭਾਗਪੁਰ ਗਗੜਾ ਵਿਖੇ ਕਲਸਟਰ ਲੈਵਲ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਕਿਹਾ ਕਿ ਜਲ ਸਪਲਾਈ ਸਕੀਮ ਦਾ ਪਿੰਡਾਂ ਵਾਲੇ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਆਪਣਾ ਲਾਭਪਾਤਰੀ ਹਿੱਸਾ ਜਮ੍ਹਾਂ ਕਰਵਾ ਕੇ ਆਪਣੀਆਂ ਔਲਾਦਾਂ ਲਈ ਵੀ ਸ਼ੁੱਧ ਪਾਣੀ ਦਾ ਪ੍ਰਬੰਧ ਕਰ ਲੈਣ। ਇਸ ਸਮੇਂ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ, ਉਪ ਮੰਡਲ ਇੰਜੀਨੀਅਰ ਯਾਦਵਿੰਦਰ ਸਿੰਘ, ਜੇ.ਈ. ਸੁਖਵਿੰਦਰ ਸਿੰਘ, ਜੇ.ਈ. ਜਸਪ੍ਰੀਤ ਸਿੰਘ, ਆਈ.ਈ.ਸੀ. ਰਜੇਸ਼ ਕੁਮਾਰ ਵੱਲੋਂ ਇਸ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਗੁਰਜੰਟ ਸਿੰਘ ਧਾਲੀਵਾਲ ਸੀ.ਅਕਾਲੀ ਆਗੂ, ਹਰੀ ਸਿੰਘ ਇੰਗਲੈਂਡ ਵਾਲੇ ਨੇ ਵਿਚਾਰ ਰੱਖੇ। ਇਸ ਮੌਕੇ ਜਲ ...
Read Full Story
|
ਬੀਬੀ ਗੁਲਸ਼ਨ ਤੇ ਤੋਤਾ ਸਿੰਘ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਮਿਲੇ
ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਮੋਗਾ ਦੇ ਨੇਚਰ ਪਾਰਕ ਦੀ ਮਨਜ਼ੂਰੀ ਲੈਣ ਤੇ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਸ਼ਾਮ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਰੇਲਵੇ ਬੋਰਡ ਦੇ ਚੇਅਰਮੈਨ ਐਸ.ਐਸ. ਖੁਰਾਣਾ ਨਾਲ ਮੁਲਾਕਾਤ ਕੀਤੀ। ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਦੱਸਿਆ ਕਿ ਉਪ੍ਰੋਕਤ ਮੋਗਾ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਬੜੇ ਸੁਖਾਵਂੇ ਮਾਹੌਲ ਵਿਚ ਹੋਈ। ਉਨ੍ਹਾਂ ਦੱਸਿਆ ਕਿ ਮੋਗਾ ਇਲਾਕੇ ਦੀ ਮੰਗ ਮੋਗਾ ਤੋਂ ਦਿੱਲੀ ਸਿੱਧੀ ਰੇਲ ਗੱਡੀ ਤੇ ਨੇਚਰ ਪਾਰਕ ਦੀ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਨ੍ਹਾਂ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਕਰੀਬ ਅੱਧਾ ਘੰਟਾ ਮੀਟਿੰਗ ਕੀਤੀ। ਬੀਬੀ ਗੁਲਸ਼ਨ ਨੇ ਵਿਸ਼ਵਾਸ਼ ਦਵਾਇਆ ਹੈ ਕਿ ਉਹ ਇਸ ਮਸਲੇ ਲਈ ...
Read Full Story
|
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਕਾਨਫਰੰਸ 26 ’ਤੋਂ
ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਕਾਨਫਰੰਸ 26 ਤੇ 27 ਦਸੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾਵੇਗੀ। ਜਥੇਬੰਦੀ ਦੇ ਸੂਬਾਈ ਪ੍ਰਧਾਨ ਪਰਮਜੀਤ ਢਾਂਬਾ ਤੇ ਬਲਕਰਨ ਮੋਗਾ ਸੂਬਾ ਸਕੱਤਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਦੱਸਿਆ ਕਿ ਇਹ ਫੈਸਲਾ ਜੱਥੇਬੰਦੀ ਦੀ ਸੂਬਾ ਕੌਂਸਲ ਨੇ ਸਰਬਸੰਮਤੀ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਹਰ ਇਕ ਲਈ ਮੁਫ਼ਤ ਤੇ ਲਾਜ਼ਮੀ ਵਿੱਦਿਆ ਅਤੇ ਬੱਸ ਪਾਸ ਦੀ ਸਹੂਲਤ ਦੀ ਪ੍ਰਾਪਤੀ ਦੇ ਮੁੱਦੇ ’ਤੇ ਕੀਤੀ ਜਾਵੇਗੀ। 25 ਦਸੰਬਰ ਤੱਕ ਪੰਜਾਬ ਭਰ ਦੇ ਜ਼ਿਲ੍ਹਿਆਂ ਦੀਆਂ ਕਾਨਫਰੰਸਾਂ ਮੁਕੰਮਲ ਕਰ ਲਈਆਂ ਜਾਣਗੀਆਂ। ਕਾਨਫਰੰਸ ਵਿਚ ਜ਼ਿਲ੍ਹਿਆਂ ਤੋਂ ਮੈਂਬਰਸ਼ਿੱਪ ਅਧਾਰਤ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ। ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਵਿਜੇਂਦਰ ਕੇਸਰੀ ਜਨਰਲ ਸਕੱਤਰ ਆਲ ...
Read Full Story
|
225 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਕਾਬੂ
 ਮੋਗਾ, 9 ਦਸੰਬਰ (ਪੱਤਰ ਪ੍ਰੇਰਕ)-ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 210 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤਾ ਜਦੋਂ ਕਿ ਉਸ ਦਾ ਦੂਸਰਾ ਸਾਥੀ ਭੱਜਣ ਵਿਚ ਸਫਲ ਹੋ ਗਿਆ। ਥਾਣਾ ਸਦਰ ਦੇ ਐਸ.ਐਚ.ਓ. ਜਗਤਾਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਹ ਜਦੋਂ ਡਗਰੂ ਕੋਲ ਪੁਲਿਸ ਪਾਰਟੀ ਸਮੇਤ ਨਾਕੇ ’ਤੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਰੱਤੀਆਂ ਵਿਖੇ ਬਲਵਿੰਦਰ ਸਿੰਘ ਜੋ ਕਿ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ ਅਤੇ ਉਸ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ ਹੁਣ ਵੀ ਉਹ ਆਪਣੇ ਸਾਥੀ ਜਸਵੀਰ ਸਿੰਘ ਘਰ ਪੋਸਤ ਰੱਖ ਕੇ ਗ੍ਰਾਹਕਾਂ ਦੇ ਇੰਤਜਾਰ ਵਿਚ ਹੈ। ਜਿਸ ’ਤੇ ਉਨ੍ਹਾਂ ਨੇ ਗੁਰਮੀਤ ਸਿੰਘ ਡੀ.ਐਸ.ਪੀ. ਨੂੰ ਨਾਲ ਲੈ ਕੇ ਪਿੰਡ ਰੱਤੀਆਂ ਵਿਖੇ ਛਾਪਾਮਾਰੀ ਕੀਤੀ ਤਾਂ ਜਸਵੀਰ ਸਿੰਘ ਦੇ ਘਰੋਂ 210 ...
Read Full Story
|
ਦੋਹਤੇ ਨੂੰ ਟੈਂਕੀ ’ਚ ਡੋਬ ਕੇ ਮਾਰਿਆ
ਬੱਧਨੀ ਕਲਾਂ, 27 ਨਵੰਬਰ (ਪੱਤਰ ਪ੍ਰੇਰਕ)-ਸਥਾਨਿਕ ਕਸਬਾ ਬੱਧਨੀ ਕਲਾਂ ਵਿਖੇ ਮਹਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਨੇ ਆਪਣੇ ਡੇਢ ਸਾਲ ਦੇ ਦੋਹਤੇ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਇਸ ਸਬੰਧੀ ਕਰਨਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਬੱਧਨੀ ਕਲਾਂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਪਿਤਾ ਮਹਿੰਦਰ ਸਿੰਘ ਨਸ਼ਾ ਕਰਨ ਲਈ 1500 ਰੁਪਏ ਦੀ ਮੰਗ ਕਰ ਰਿਹਾ ਸੀ ਜੋ ਮੈਂ ਉਸ ਨੂੰ ਨਹੀਂ ਦਿੱਤੇ ਤੇ ਜਿਉਂ ਹੀ ਮੈਂ ਕੰਮ ਕਰਨ ਵਾਸਤੇ ਘਰੋਂ ਬਾਹਰ ਗਈ ਤਾਂ ਉਸ ਨੇ ਗੁੱਸੇ ’ਚ ਆ ਕੇ ਮੇਰੇ ਪੁੱਤਰ ਹਰਪ੍ਰੀਤ ਸਿੰਘ ਉਮਰ ਕਰੀਬ ਡੇਢ ਸਾਲ ਨੂੰ ਪਾਣੀ ਵਾਲੀ ਟੈਂਕੀ ’ਚ ਸੁੱਟ ਦਿੱਤਾ। ਜਦੋਂ ਮੈਂ ਘਰ ਪਹੁੰਚੀ ਤਾਂ ਆਪਣੇ ਬੱਚੇ ਦੀ ਭਾਲ ਕਰਦੀ ਹੋਈ ਨੇ ਪਾਣੀ ਵਾਲੀ ਟੈਂਕੀ ਦਾ ਢੱਕਣ ਖੋਲ੍ਹਿਆ ਤਾਂ ਮੇਰੇ ਲੜਕੇ ਦੀ ਮੌਤ ਹੋ ਚੁੱਕੀ ਸੀ ਪਰ ਮਹਿੰਦਰ ਸਿੰਘ ...
Read Full Story
|
ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲ੍ਹਾਂ
ਧਰਮਕੋਟ, 10 ਨਵੰਬਰ (ਪ. ਪ.)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵੱਲੋਂ ਬੀਤੀ 28, 29 ਤੇ 30 ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਰਨਾਲਾ ਵਿਖੇ ਕਰਵਾਏ ਗਏ ਖੇਤਰ ਪੱਧਰ ਦੇ ਵਿਦਿਅਕ ਮੁਕਾਬਲਿਆਂ ਵਿਚ ਆਪਣੀ ਹਰ ਵਾਰ ਦੀ ਤਰ੍ਹਾਂ ਸਰਦਾਰੀ ਕਾਇਮ ਰੱਖਦਿਆਂ ਵੱਡੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਕਰਵਾਏ ਗਏ ਮੁਕਾਬਲਿਆਂ ਵਿਚ ਹਰਨੂਰ ਸਿੰਘ ਨੇ ਦੂਸਰੇ ਵਰਗ ਵਿਚੋਂ ਕਵਿਤਾ ਵਿਚ ਪਹਿਲਾ ਸਥਾਨ, ਸੰਗਮ ਨੂਰ ਨੇ ਪਹਿਲੇ ਵਰਗ ਦੇ ਲੋਕ ਗੀਤਾਂ ਵਿਚ ਦੂਸਰਾ ਸਥਾਨ, ਦੂਸਰੇ ਵਰਗ ਦੇ ਲੋਕ ਗੀਤ ਵਿਚ ਬਲਰਾਜ ਸਿੰਘ, ਤੀਸਰੇ ਵਰਗ ਦੇ ਲੋਕ ਗੀਤ ਵਿਚ ਵੀਰਪਾਲ ਕੌਰ, ਪਹਿਲੇ ਵਰਗ ਦੀ ਸੋਲੋ ਡਾਂਸ ਵਿਚ ਸਿਮਰਦੀਪ ਕੌਰ ਨੇ ਵਧੀਆ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਕਰਵਾਏ ਗਏ ਗਿੱਧਾ, ਲੋਕ ਗੀਤ, ਭਾਸ਼ਣ, ...
Read Full Story
|
ਬਾਘਾ ਪੁਰਾਣਾ ਨੂੰ ਗੰਦਗੀ ਦਾ ਗ੍ਰਹਿਣ
ਬਾਘਾ ਪੁਰਾਣਾ, 10 ਨਵੰਬਰ (ਪ. ਪ.)-ਸਥਾਨਕ ਸ਼ਹਿਰ ਨੂੰ ਜੇ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਸ਼ਹਿਰ ਅੰਦਰ ਕੋਟਕਪੂਰਾ ਵੱਲੋਂ ਵੜਦਿਆਂ ਹੀ ਸੂਏ ਦੇ ਕਿਨਾਰੇ ਵਾਲੇ ਪਾਸਿਓਂ ਹੱਡੀ ਰੋੜੀ ਤੇ ਗੰਦਗੀ ਦੇ ਕਈ ਏਕੜ ਵਿਚ ਲੱਗੇ ਢੇਰ ਅਹਿਸਾਸ ਕਰਵਾ ਦਿੰਦੇ ਹਨ ਕਿ ਬਾਈ ਮੂੰਹ ਨੱਕ ਢਕ ਲਵੋ ਪ੍ਰਦੂਸ਼ਤ ਏਰੀਆ ਸ਼ੁਰੂ ਹੋ ਗਿਆ ਹੈ। ਸ਼ਹਿਰ ਅੰਦਰ ਵੀ ਗਲੀਆਂ, ਮੁਹੱਲਿਆਂ, ਬਸਤੀਆਂ ਦੇ ਮੌੜਾਂ ਤੋਂ ਇਲਾਵਾ ਮੁੱਖ ਬਾਜ਼ਾਰਾਂ ਵਿਚ ਕੂੜੇ ਦੇ ਢੇਰ ਸ਼ਹਿਰ ਨੂੰ ਪ੍ਰਦੂਸ਼ਤ ਕਰ ਰਹੇ ਹਨ। ਸ਼ਹਿਰ ਦੇ ਸੁਧਾਰ ਲਈ ਨਗਰ ਪੰਚਾਇਤ ਤੋਂ ਦਰਜਾ ਵਧਾ ਕੇ ਨਗਰ ਕੌਂਸਲ ਦਾ ਕੀਤਾ ਗਿਆ ਹੈ ਪਰ ਸਥਿੱਤੀ ਪਹਿਲਾਂ ਨਾਲੋਂ ਵੀ ਦੁਸ਼ਵਾਰ ਹੋ ਗਈ ਹੈ। ਸ਼ਹਿਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਨੂੰ ਸ਼ਹਿਰ ਦੀ ਸਫਾਈ ਵੱਲ ...
Read Full Story
|
ਪਾਰਟ ਟਾਈਮ ਕਰਮਚਾਰੀਆਂ ਨੂੰ ਰੈਗੂਲਰ ਕਰਾਉਣ ਲਈ ਪਿੱਛੇ ਨਹੀਂ ਹਟਾਂਗਾ-ਚਿੰਡਾਲੀਆ
ਮੋਗਾ, 8 ਨਵੰਬਰ (ਸੁਰਿੰਦਰਪਾਲ ਸਿੰਘ)-ਦਰਜਾਚਾਰ ਕਰਮਚਾਰੀ ਯੂਨੀਅਨ ਸਿੱਖਿਆ ਵਿਭਾਗ ਇੰਟਕ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਜਵਾਰ ਲਾਲ ਗੁਪਤਾ ਅਤੇ ਐਮ.ਐਮ. ਗਰੇਵਾਲ ਅਧਾਰਿਤ ਹਿੱਤ ਬੈਚ ਨੇ 23 ਸਤੰਬਰ 2002 ਨੂੰ ਆਪਣੇ ਫੈਸਲੇ ਵਿਚ ਲਿਖਿਆ ਕਿ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਪਾਰਟ ਟਾਈਮ ਕਰਮਚਾਰੀਆਂ ਨੂੰ ਜਿੰਨ੍ਹਾਂ ਦੀ ਸਰਵਿਸ 3 ਸਾਲ ਦੀ ਹੋ ਗਈ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਪਰ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਸਰਕਾਰ ਨੇ ਆਪਣੀ ਪਾਲਸੀ ਲਾਗੂ ਕਰਦੇ ਹੋਏ ਪੰਜਾਬ ਦੇ ਆਪਣੇ ਪੱਤਰ ਨੰ: 11/34 2000/4 ਪੀ.ਪੀ. 43/5391 ਮਿਤੀ ਚੰਡੀਗੜ੍ਹ 28 ਮਾਰਚ 2003 ਆਪਣੇ ਮਹਿਕਮੇ ਦੇ ਅਧਿਕਾਰੀਆਂ ਨੂੰ ਪੱਤਰ ਨੰ: 30 ਜੂਨ 2003 ਤੱਕ ਪੱਕੇ ਕਰਨ ਲਈ ਕਿਹਾ। ਇਹ ਰਿਟ ਪਟਿਸ਼ਨ ਸੁਖਦੇਵ ...
Read Full Story
|
ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ
ਬੱਧਨੀ ਕਲਾਂ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧੀ)-ਕਸਬਾ ਬੱਧਨੀ ਕਲਾਂ ਵਿਖੇ ਭਗਵਾਨ ਬਾਲਮੀਕ ਮੰਦਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਮਹਾਂਰਿਸ਼ੀ ਭਗਵਾਨ ਬਾਲਮੀਕ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਸਰੀ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਸਜਾਈ ਗਈ। ਇਸ ਸ਼ੋਭਾ ਯਾਤਰਾ ਨੂੰ ਨਗਰ ਪੰਚਾਇਤ ਪ੍ਰਧਾਨ ਇਕਬਾਲ ਸਿੰਘ ਤੇ ਚੇਅਰਮੈਨ ਮਾਰਕੀਟ ਕਮੇਟੀ ਰਤਨ ਸਿੰਘ ਨੇ ਰਵਾਨਾ ਕੀਤਾ। ਇਸ ਸ਼ੋਭਾ ਯਾਤਰਾ ਵਿਚ ਭਗਵਾਨ ਵਾਲਮੀਕ ਜੀ ਨਾਲ ਸੰਬੰਧਿਤ ਵੱਖੋ ਵੱਖ ਬਹੁਤ ਹੀ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਹ ਸ਼ੋਭਾ ਯਾਤਰਾ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸਾਰੇ ਕਸਬੇ ਦੀ ਪ੍ਰਕਰਮਾ ਕਰਦੀ ਹੋਈ ਦੇਰ ਸ਼ਾਮ ਵਾਪਸ ਪਰਤੀ। ਇਸ ਸਮੇਂ ਪ੍ਰਧਾਨ ਸ਼ਿਵਚਰਨ, ਗੁਗਲਾਨੀ, ਮੀਤ ਪ੍ਰਧਾਨ ਸੋਨੂੰ ਰਾਮ, ਸੈਕਟਰੀ ਬੰਟੀ, ਚੌਧਰੀ ਰਾਮ ਕ੍ਰਿਸ਼ਨ, ...
Read Full Story
|
ਸ਼ਹੀਦ ਦੇ ਬੁੱਤਾਂ ਦੀ ਕੋਈ ਤਾਂ ਸਾਰ ਲਵੇ
ਬਾਘਾ ਪੁਰਾਣਾ, 5 ਅਕਤੂਬਰ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੇ ਮੁੱਖ ਲਾਈਟਾਂ ਵਾਲਾ ਚੌਕ ਜੋ ਸ਼ਹੀਦ ਭਗਤ ਸਿੰਘ ਚੌਕ ਦੇ ਨਾਂਅ ਨਾਲ ਪ੍ਰਸਿੱਧ ਹੈ ਪਰ ਇਸ ਚੌਕ ਵਿਚ ਸਥਿੱਤ ਸ਼ਹੀਦ ਭਗਤ ਸਿੰਘ ਦੇ ਬੁੱਤ ਉ¤ਪਰ ਲੰਬੇ ਅਰਸੇ ਤੋਂ ਲਾਈਟਾਂ ਵੀ ਠੱਪ ਪਈਆਂ ਹਨ ਤੇ ਟਰੈਫਿਕ ਲਾਇਟਾਂ ਤਾਂ ਠੱਪ ਹੀ ਨਹੀਂ ਬਲਕਿ ਚੱਲਣ ਦੀ ਕੋਈ ਉਮੀਦ ਹੀ ਨਹੀਂ ਹੈ। ਇਕ ਹੋਰ ਬੁੱਤ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾ ਪੁਰਾਣਾ ਵਿਚ ਲੱਗਾ ਹੋਇਆ ਹੈ ਇਹ ਬੁੱਤ ਜਦੋਂ ਸ਼ਮਸ਼ਾਨਘਾਟ ਵਿਚ ਲਾਇਆ ਸੀ ਤਾਂ ਬਹੁਤ ਹੀ ਰੌਲਾ ਰੱਪਾ ਪਿਆ। ਕਈ ਜਥੇਬੰਦੀਆਂ ਨੇ ਸਰਕਾਰ ਖਿਲਾਫ ਭੜਾਸ ਵੀ ਕੱਢੀ। ਹੁਣ ਜਦੋਂ ਇਹ ਬੁੱਤ ਵੱਖ ਵੱਖ ਜਥੇਬੰਦੀਆਂ ਦੀ ਮੰਗ ਤੇ ਉਕਤ ਸਕੂਲ ਵਿਚ ਸਥਾਪਿਤ ਕੀਤਾ ਗਿਆ ਹੈ ਤਾਂ ਹੁਣ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਰੌਲਾ ਰੱਪਾ ਪਾਉਣ ਵਾਲੇ ਜਾਂ ਹੋਰਨਾਂ ...
Read Full Story
|
ਕੁੱਟ ਕੁੱਟ ਕੇ ਮਾਰ ਦਿੱਤਾ
ਕੋਟ ਈਸੇ ਖਾਂ, 30 ਸਤੰਬਰ (ਪ.ਪ.)-ਕਾਕਾ ਪੁੱਤਰ ਗੁੱਜਰ ਸਿੰਘ ਵਾਸੀ ਖੋਸਾ ਕੋਟਲਾ ਥਾਣਾ ਕੋਟ ਈਸੇ ਖਾਂ ਨੇ ਬਿਆਨ ਦਿੱਤਾ ਕਿ ਰਾਤ 9 ਵਜੇ ਮੈਂ ਆਪਣੇ ਭੂਆ ਦੇ ਲੜਕੇ ਭੂਸ਼ਨ ਪੁੱਤਰ ਮੁਕੰਦ ਸਿੰਘ ਵਾਸੀ ਖੋਸਾ ਕੋਟਲਾ ਨੂੰ ਉਸ ਦੇ ਘਰ ਆਪਣੇ ਮੋਟਰ ਸਾਈਕਲ ’ਤੇ ਛੱਡਣ ਜਾ ਰਿਹਾ ਸੀ ਤਾਂ ਹਨ੍ਹੇਰੇ ’ਚ ਮੇਰਾ ਮੋਟਰ ਸਾਈਕਲ ਪਿੰਡ ਖੋਸਾ ਕੋਟਲਾ ਦੇ ਜਗਰਾਜ ਸਿੰਘ ਨੰਬਰਦਾਰ ਦੇ ਸਾਈਕਲ ’ਚ ਜਾ ਵੱਜਾ। ਜਗਰਾਜ ਸਿੰਘ ਨੰਬਰਦਾਰ ਦੇ ਰੌਲਾ ਪਾਉਣ ’ਤੇ ਜੱਗਾ ਸਿੰਘ, ਹਰਨੇਕ ਸਿੰਘ, ਜੱਸਾ ਸਿੰਘ, ਕਾਕਾ ਸਿੰਘ, ਗੋਛਾ ਸਿੰਘ, ਨਿਰਵੈਰ ਸਿੰਘ ਸਾਰੇ ਜੱਟ ਸਿੱਖ ਵਾਸੀ ਖੋਸਾ ਕੋਟਲਾ ਨੇ ਆ ਕੇ ਮੈਨੂੰ ਤੇ ਭੂਸ਼ਨ ਨੂੰ ਕੁੱਟਣਾ ਮਾਰਣਾ ਸ਼ੁਰੂ ਕਰ ਦਿੱਤਾ। ਭੂਸ਼ਨ ਦੇ ਗੁੱਝੀਆਂ ਸੱਟਾਂ ਵੱਜਣ ਕਾਰਨ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾਲ ...
Read Full Story
|
ਗੁਰਦੁਆਰਾ ਚੰਦ ਪੁਰਾਣਾ ਵਿਖੇ 101 ਸ੍ਰੀ ਅਖੰਡ ਪਾਠਾਂ ਦੀ ਲੜੀ 6 ਤੋਂ
ਮੋਗਾ, 26 ਸਤੰਬਰ (ਦੋਆਬਾ ਨਿਊਜ਼ ਸਰਵਿਸ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਇਸ ਅਸਥਾਨ ’ਤੇ ਮੁੱਖ ਸੇਵਾਦਾਰ ਪਰਉਪਕਾਰੀ ਸੰਤ ਬਾਬਾ ਨਛੱਤਰ ਸਿੰਘ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6 ਅਕਤੂਬਰ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ। ਇਹ ਸ੍ਰੀ ਅਖੰਡ ਪਾਠਾਂ ਦੀ ਲੜੀ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ’ਚੋਂ ਰਿਹਾਅ ਹੋਏ। ਇਸ ਦਿਨ ਨੂੰ ਮੁੱਖ ਰੱਖਦੇ ਖੁਸ਼ੀ ਵਿੱਚ 101 ਸ੍ਰੀ ਅਖੰਡ ਪਾਠਾਂ ਦਾ ਅਰੰਭ ਕੀਤਾ ਜਾ ਰਿਹਾ ਹੈ। ਜਿਸ ਦੀ ਪਹਿਲੀ ਲੜੀ 6 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸਰਬੱਤ ਦੇ ਭਲੇ ਲਈ ਇਸ ਲੜੀ ਦੀ ਸਮਾਪਤੀ 14 ਅਕਤੂਬਰ ਨੂੰ ਹੋਵੇਗੀ। ਉਪਰੰਤ ਧਾਰਮਿਕ ਦੀਵਾਨ ਸਜੇਗਾ। ਇਹ ਜਾਣਕਾਰੀ ਗਿਆਨੀ ਸੁਖਦੇਵ ਸਿੰਘ ਨੇ ...
Read Full Story
|
ਬਿਰਧ ਆਸ਼ਰਮ ਚੰਦ ਪੁਰਾਣ ਦੇ ਬਜ਼ੁਰਗਾਂ ਨੂੰ ਵੰਡੇ ਕੱਪੜੇ ਤੇ ਫਲ
ਬਾਘਾ ਪੁਰਾਣਾ, 25 ਸਤੰਬਰ (ਦੋਆਬਾ ਨਿਊਜ਼ ਸਰਵਿਸ)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਬੇਸਹਾਰਾ ਬਜ਼ੁਰਗਾਂ ਵਾਸਤੇ ਬਣੇ ਬਿਰਧ ਆਸ਼ਰਮ ਵਿਖੇ ਬਾਘਾ ਪੁਰਾਣਾ ਦੇ ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਰਜਿੰਦਰ ਅਰੋੜਾ ਲਾਲ ਹੱਟ ਵਾਲਿਆਂ ਨੇ ਆਪਣੀ ਸਵ: ਮਾਤਾ ਦੀ ਯਾਦ ਵਿੱਚ ਬਿਰਧ ਅਸ਼ਰਮ ਵਿਖੇ ਜੀਵਨ ਬਤੀਤ ਕਰ ਰਹੇ ਬਜ਼ੁਰਗਾਂ ਨੂੰ ਪ੍ਰਧਾਨ ਗੁਰਦੀਪ ਸਿੰਘ ਦੇ ਪ੍ਰਬੰਧਾਂ ਹੇਠ ਕਪੜੇ ਅਤੇ ਫਲ ਵੰਡੇ। ਇਸ ਮੌਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਪਰਉਪਕਾਰੀ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਸਮੂਹ ਲਾਇਨਜ਼ ਕਲੱਬ ਦੇ ਮੈਂਬਰਾਂ ਦਾ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਕਪੜੇ ਵੰਡਣ ਤੇ ਧੰਨਵਾਦ ਕੀਤਾ ਸਿਰਪਾਓ ਅਤੇ ਪ੍ਰਸ਼ਾਦ ਰੂਪ ਵਿੱਚ ਪੌਦੇ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ...
Read Full Story
|
ਨਰਕ ਭੋਗਣਾ ! ਮੁੱਹਲਾ ਨਿਵਾਸੀਆਂ ਦੀ ਜਿੰਦਗੀ ਦਾ ਹਿੱਸਾ ਬਣਿਆ
ਬਾਘਾ ਪੁਰਾਣਾ, 23 ਸਤੰਬਰ (ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਬਹੁਪੱਖੀ ਵਿਕਾਸ ਦੇ ਭਾਵੇਂ ਲੱਖ ਦਾਅਵੇ ਹੋ ਰਹੇ ਹਨ ਪ੍ਰੰਤੂ ਵਾਰਡ ਨੰ 15 ਅਤੇ 2 ਦੇ ਵਿਚਕਾਰਲੀ ਕਾਮਰੇਡ ਗੁਰਚਰਨ ਸਿੰਘ ਵਾਲੀ ਗਲੀ ਦੇ ਲੋਕਾਂ ਨੂੰ ਨਹੀਂ ਪਤਾ ਕਿ ਵਿਕਾਸ ਕਿਹੜੀ ਸੈਅ ਦਾ ਨਾਮ ਹੈ। ਉਨ੍ਹਾਂ ਦੀ ਜਿੰਦਗੀ ’ਚ ਤਾਂ ਸ਼ਾਇਦ ਨਰਕ ਭੋਗਣਾ ਹੀ ਲਿਖਿਆ ਹੋਇਆ ਲੱਗਦਾ ਹੈ ਤਾਹਿਓ ਤਾਂ ਸਰਕਾਰੇ ਦਰਬਾਰੇ ਵਾਰ-ਵਾਰ ਫਰਿਆਦ ਕਰਨ ਦੇ ਬਾਵਜੂਦ ਇਨ੍ਹਾਂ ਦੀ ਸੁਣਾਵਈ ਨਹੀਂ ਹੋ ਰਹੀ। ਵਾਰਡ ਨੰਬਰ 15 ਅਤੇ 2 ਦੀ ਉਕਤ ਵਿਚਕਾਰਲੀ ਗਲੀ ਦੇ ਨਿਵਾਸੀਆਂ ਨੂੰ ਇੱਕ ਗੱਲ ਤਾ ਤਾਂ ਭਾਵੇ ਮਾਣ ਹੈ ਕਿ ਵਾਰਡ ਨੰਬਰ 2 ’ਚ ਸੱਤ੍ਹਾਧਾਰੀ ਅਤੇ ਵਾਰਡ ਨੰ 15 ’ਚ ਵਿਰੋਧੀ ਪਾਰਟੀ ਦਾ ਕੌਂਸ਼ਲਰ ਹੈ। ਸਤਾਧਾਰੀ ਅਤੇ ਵਿਰੋਧੀ ਸ਼ਾਇਦ ਇਨ੍ਹਾ ਲੋਕਾਂ ਦੀ ਸਮੱਸਿਆ ਦੇ ਨਿਜਾਤ ਲਈ ਸ਼ਾਇਦ ਇੱਕਮੁੱਠ ਹੋ ਜਾਣਗੇ ਪ੍ਰੰਤੂ ਇਨ੍ਹਾਂ ...
Read Full Story
|
ਪਹਿਲਾਂ ਸੁਖਬੀਰ ਬਾਦਲ ਖੁਦ, ਫੇਰ ਆਪਣੇ ਮੰਤਰੀਆਂ ਨੂੰ 8-8 ਬੱਚੇ ਪੈਦਾ ਕਰਨ ਦੇ ਹੁਕਮ ਜਾਰੀ ਕਰਨ : ਦਲੌਰ ਭਾਰਤੀ
ਮੋਗਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧੀ)- ਉ¤ਘੇ ਸਮਾਜ ਸੇਵੀ ਅਤੇ ਲੇਖਕ ਦਲੌਰ ਭਾਰਤੀ ਸੰਨਿਆਸੀ ਨੇ ਪ੍ਰੈਸ ਕਾਨਫਰੰਸ ਦੇ ਬੋਲਦਿਆਂ ਕਿਹਾ ਕਿ ਸਾਨੂੰ ਇੱਕ ਗੱਲ ਦੀ ਤਾਂ ਖੁਸ਼ੀ ਹੈ ਕਿ ਚਲੋ ਸੁਖਬੀਰ ਬਾਦਲ ਸਾਹਿਬ ਨੂੰ ਸਿੱਖ ਧਰਮ ਦੀ ਚਿੰਤਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ 8-8 ਬੱਚੇ ਪੈਦਾ ਕਰਕੇ ਸਿੱਖਾਂ ਦੀ ਅਬਾਦੀ ਅਨੁਪਾਤ ’ਚ ਵਾਧਾ ਕਰਨ ਲਈ ਕਿਹਾ ਹੈ ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਬਿਆਨ ਦੇਣ ਨਾਲ ਹਿੰਦੂ ਸਿੱਖ ਏਕਤਾ ਦਾ ਨੁਕਸਾਨ ਵੀ ਤੈਅ ਹੈ। ਦਲੌਰ ਭਾਰਤੀ ਸੰਨਿਆਸੀ ਨੇ ਕਿਹਾ ਕਿ ਇਹ ਕੰਮ ਪਹਿਲਾਂ ਸੁਖਬੀਰ ਬਾਦਲ ਨੂੰ ਖੁਦ ਅੱਗੇ ਆਉਣਾ ਪਵੇਗਾ ਤਾਂ ਹੀ ਬਾਕੀ ਦਾਨੀ ਸੱਜਣ ਅੱਗੇ ਆਉਣਗੇ। ਪਹਿਲਾਂ ਸ. ਬਾਦਲ ਖੁਦ 8 ਬੱਚੇ ਪੈਦਾ ਕਰਨ ਤੇ ਆਪਣੇ ਸਿੱਖ ਮੰਤਰੀਆਂ ਨੂੰ ਵੀ 8-8 ਬੱਚੇ ਪੈਦਾ ਕਰਨ ਦੇ ਹੁਕਮ ਜਾਰੀ ਕਰਨ। ਸ਼੍ਰੀ ਭਾਰਤੀ ਨੇ ਕਿਹਾ ਮੈਂ ਬੇਸ਼ੱਕ ...
Read Full Story
|
ਹੌਲਦਾਰ ਦੀ ਮਰੂਤੀ ਕਾਰ ਚੋਰੀ
ਮੋਗਾ, 16 ਸਤੰਬਰ (ਵਿ. ਪ੍ਰ.)- ਸਥਾਨਕ ਸ਼ਹਿਰ ਦੇ ਮੋਗਾ ਲੁਧਿਆਣਾ ਰੋਡ ਤੇ ਸਥਿਤ ਹੋਟਲ ਹੈਵਨ ਵਿਊ ਦੇ ਸਾਹਮਣੇ ਖੜੀ ਹੌਲਦਾਰ ਦੀ ਮਰੂਤੀ ਕਾਰ ਅਣਪਛਾਤੇ ਚੋਰਾਂ ਵੱਲੋ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਸਰਬਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜੁਝਾਰ ਨਗਰ ਮੋਗਾ ਨੇ ਥਾਣਾ ਸਿਟੀ ਮੋਗਾ ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਕਿ ਉਸ ਦੀ ਮਰੂਤੀ ਕਾਰ ਰਜਿਸਟਰੇਸਨ ਨੰਬਰ ਪੀ ਬੀ 02/0567 ਰੰਗ ਚਿੱਟਾ ਜੋ ਮੋਗਾ ਲੁਧਿਆਣਾ ਰੋਡ ਤੇ ਸਥਿਤ ਹੋਟਲ ਹੈਵਨ ਵਿਊ ਦੇ ਅੱਗੇ ਖੜੀ ਸੀ ਅਤੇ ਅਣਪਛਾਤੇ ਚੋਰ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ । ਸੂਚਨਾਂ ਮਿਲਣ ਤੇ ਥਾਣਾ ਸਿਟੀ ਮੋਗਾ ਦੇ ਹੌਲਦਾਰ ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕਾ ਤੇ ਪਹੁੰਚੇ ਤੇ ਜਾਂਚ ਕੀਤੀ ਪਰ ਚੋਰਾਂ ਦਾ ਕੁਝ ਪਤਾ ਨਹੀ ਲੱਗ ...
Read Full Story
|
ਕੱਟੇ ਦੀ ਬਲੀ ਦੇ ਰਹੇ ਤਾਂਤਰਿਕ ਗੱਡੀ ਦੀ ਰੋਸ਼ਨੀ ਦੇਖ ਖਿਸਕੇ
ਮੋਗਾ, 15 ਸਤੰਬਰ (ਪ. ਪ.)- ਥਾਣਾ ਸਦਰ ਅਧੀਨ ਆਉਂਦੇ ਪਿੰਡ ਬਘੇਲੇ ਵਾਲਾ ਵਿਖੇ ਇਕ ਮੱਝ ਦੇ ਕੱਟੇ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦ ਇਸ ਸਬੰਧੀ ਪੱਤਰਕਾਰਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਪਿੰਡ ਬਘੇਲੇ ਵਾਲਾ ਵਿਖੇ ਪਹੁੰਚ ਕੇ ਪਿੰਡ ਦੇ ਪੰਚਾਇਤ ਮੈਂਬਰ ਲਾਭ ਸਿੰਘ ਅਤੇ ਸਾਬਕਾ ਪੰਚ ਗੁਰਦੇਵ ਸਿੰਘ ਨੂੰ ਮਿਲ ਕੇ ਇਸ ਘਟਨਾ ਸਬੰਧੀ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਨੂੰ ਪਿੰਡ ਦੇ ਬਾਹਰ-ਵਾਰ ਖੁਖਰਾਣਾ ਰੋਡ ’ਤੇ ਸੇਮ ਦੇ ਪੁਲ ਕੋਲ ਕੁਝ ਤਾਂਤਰਿਕ ਲੋਕ ਇਕ ਮੱਝ ਦੇ ਕੱਟੇ ਦੀ ਬਲੀ ਦੇਣ ਦੀ ਤਿਆਰੀ ਕਰ ਰਹੇ ਸਨ। ਅਜੇ ਉਨ੍ਹਾਂ ਨੇ ਤੇਜ਼ ਧਾਰ ਹਥਿਆਰ ਨਾਲ ਕੱਟੇ ਦੀ ਪੂਛ ਅਤੇ ਕੰਨ੍ਹ ਵੱਡੇ ਹੀ ਸਨ ਤਾਂ ਉੱਥੇ ¦ਘ ਰਹੇ ਕਿਸੇ ਵਾਹਨ ਦੀਆਂ ਲਾਇਟਾ ਆਉਂਦੀਆਂ ਨੂੰ ਦੇਖ ਕੇ ਤਾਂਤਰਿਕ ਉਸ ਸਥਾਨ ਤੋਂ ਖਿਸਕ ਗਏ। ਜਦ ਪਿੰਡ ਵਾਲਿਆਂ ...
Read Full Story
|
108 ਸੰਤ ਬਾਬਾ ਮਾਨਦਾਸ ਜੀ ਦੀ ਸ਼ਲਾਨਾ 61 ਵੀ ਬਰਸੀ ਸ਼ਰਧਾ ਨਾਲ ਮਨਾਈ
ਮੋਗਾ, 13 ਸਤੰਬਰ (ਦੋਆਬਾ ਨਿਊਜ਼ ਸਰਵਿਸ)- ਅੱਜ ਪਿੰਡ ਰੌਲੀ ਵਿਖੇ ਸੰਤ ਬਾਬਾ ਮਾਨਦਾਸ ਜੀ ਦੀ ਸ਼ਲਾਨਾ 61ਵੀ ਬਰਸੀ ਸੰਤ ਬਾਬਾ ਦੌਲਤ ਦਾਸ ਜੀ ਦੀ ਪੂੁਰਨ ਅਗਵਾਈ ਵਿੱਚ ਡੇਰਾ ਬਾਬਾ ਮਾਨਦਾਸ ਜੀ ਵਿਖੇ ਮਨਾਈ ਗਈ। ਇਸ ਮੌਕੇ ਤੇ ਲੱਗਭਗ ਤਿੰਨ ਹਜ਼ਾਰ ਦੇ ਕਰੀਬ ਸੰਗਤਾਂ ਨੇ ਬਾਬਾ ਜੀ ਦੇ ਅਸਥਾਨ ਤੇ ਪਹੁੰਚ ਕਿ ਬਾਬਾ ਜੀ ਦੇ ਨਮਸਤਕ ਹੋਏ। ਇਸ ਮੌਕੇ ਤੇ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੇ,ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੇ, ਸੰਤ ਬਾਬਾ ਜਰਨੈਲ ਦਾਸ ਜੀ ਗਊਵਾਲਾ ਕਪੁੂਰੇ ਵਾਲੇ, ਬਾਬਾ ਭਜਨ ਸਿੰਘ ਜੀ ਕਪੂਰੇ, ਸੰਤ ਬਾਬਾ ਅਮਰ ਸਿੰਘ ਜੀ ਗਊਸਾਲਾ ਵਾਲੇ, ਗੁਰਮੇਲ ਸਿੰਘ ਨਹਿਰਾ ਵਾਲੇ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾ ਦੁਆਰ ਨਿਹਾਲ ਕੀਤਾ। ਅਖੰਡ ਪਾਠ ਦੇ ਭੋਗ ਦੀ ਅਰਦਾਸ ਬਾਬਾ ਜੀ ਦੇ ਸੇਵਾਦਾਰ ਮੇਜ਼ਰ ਗੁਰਚਰਨ ਸਿੰਘ ਨੇ ਕੀਤੀ ਭੋਗ ਤੋਂ ਬਾਅਦ ਗੁਰੂ ...
Read Full Story
|
ਵਿਦਿਆਰਥੀਆਂ ’ਤੇ ਬੱਸ ਆਪ੍ਰੇਟਰਾਂ ’ਚ ਝਗੜਾ ਜਿਉਂ ਦਾ ਤਿਉਂ
ਮੋਗਾ, 13 ਸਤੰਬਰ (ਵਿ. ਪ੍ਰ.)- ਇੱਥੇ ਲੰਮੀ ਦੇਰ ਤੋਂ ਚੱਲ ਰਹੇ ਵਿਦਿਆਰਥੀਆਂ ਅਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ’ਚ ਝਗੜੇ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਰਿਹਾ ਹੈ। ਇਸ ਵਿੱਚ ਪ੍ਰਸ਼ਾਸ਼ਨ ਵੀ ਕਦੇ ਉੱਧਰ ਤੇ ਕਦੇ ਇੱਧਰ ਦੀ ਹਮਾਇਤ ਦੇ ਕੇ ਮਸਲੇ ਨੂੰ ਲਟਕਾਈ ਬੈਠਾ ਹੈ। ਧਰਨਿਆਂ ਮੌਕੇ ਪ੍ਰਸ਼ਾਸ਼ਨ ਖਹਿੜਾ ਛੁਡਾਉਣ ਲਈ ਹਰ ਸ਼ਰਤਾਂ ਮੰਨ ਜਾਂਦਾ ਹੈ ਪਰ ਸਮਾਂ ¦ਘਣ ਤੇ ਮੁਨਕਰ ਹੋ ਜਾਂਦਾ ਹੈ। ਇਸ ਝਗੜੇ ਨੂੰ ਲੈ ਕੇ ਪ੍ਰਾਈਵੇਟ ਬੱਸ ਅਪ੍ਰੇਟਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ’ਚ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਬੱਸ ਅਪ੍ਰੇਟਰਾਂ ਦਾ ਵਫ਼ਦ ਪ੍ਰਧਾਨ ਨਰਵੋਤਮ ਪੁਰੀ ਦੀ ਪ੍ਰਧਾਨਗੀ ਹੇਠ ਐਸ.ਡੀ.ਐਮ. ਅਜੇ ਸੂਦ, ਜਿਲ੍ਹਾ ਟਰਾਂਸਪੋਰਟਰ ਅਫ਼ਸਰ ਅਤੇ ਡੀ.ਐਸ.ਪੀ. ਸਿਟੀ ਨੂੰ ਮਿਲਿਆ। ਪ੍ਰਾਈਵੇਟ ਬੱਸ ਅਪ੍ਰੇਟਰਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਸਹਾਮਣੇ ...
Read Full Story
|
No comments:
Post a Comment